Kaathiduvaar Lyrics in PUNJABI
Lyrics :
ਸੰਭਾਲੇਗਾ ਸੰਭਾਲੇਗਾ
ਹਰ ਪਲ ਮੈਨੂੰ ਉਹ ਸੰਭਾਲੇਗਾ
ਡਰਾਂਗਾ ਨ ਮੈਂ ਡਰਾਂਗਾ ਨ
ਅੰਤ ਤੱਕ ਮੈਨੂੰ ਸੰਭਾਲੇਗਾ
ਹਾਲੇਲੂਯਾਹ ਹਾਲੇਲੂਯਾਹ
ਮੇਰੇ ਯਿਸ਼ੂ ਨੂੰ ਹਾਲੇਲੂਯਾਹ
ਉਸਤਤ ਕਰਾਂ ਉਸਤਤ ਕਰਾਂ
ਮੇਰੇ ਯਿਸ਼ੂ ਦੀ ਉਸਤਤ ਕਰਾਂ
ਆਤਮਾ ਨੂੰ ਪਾਪ ਤੋਂ ਬਚਾਵੇਗਾ
ਵੈਰੀ ਦੇ ਫੰਦੇ ਨੂੰ ਤੋੜੇਗਾ
ਠੋਕਰ ਤੋਂ ਮੈਨੂੰ ਬਚਾਵੇਗਾ
ਓਦੀ ਆਮਦ ‘ਤੇ ਖੁਸ਼ੀਆਂ ਨਾਲ ਭਰੇਗਾ
ਬਦੀਆਂ ਦੇ ਘੇਰੇ ਦੇ ਵਿੱਚ ਵੀ
ਹਰ ਹਾਨੀ ਤੋਂ ਮੈਨੂੰ ਬਚਾਵੇਗਾ
ਦੁਸ਼ਮਣ ਦੇ ਸਾਰਿਆਂ ਤੀਰਾਂ ‘ਤੋਂ
ਢਾਲ ਅਗਨੀ ਦੀ ਬਣਕੇ ਬਚਾਵੇਗਾ
ਆਣ-ਜਾਣ ਵਿੱਚ ਉਹ ਸੰਭਾਲੇਗਾ
ਯਿਸ਼ੂ ਮੇਰਾ ਗੜ੍ਹ ਬਣ ਕੇ ਰਹੇਗਾ
ਅੱਖ ਦੀ ਪੁਤਲੀ ਦੀ ਤਰਾਂ ਸੰਭਾਲੇਗਾ
ਚਟਾਨ ‘ਤੇ ਮੈਨੂੰ ਬਿਠਾਏਗਾ
Punjabi Lyrics translated by: Prof. Baljeet
Original Song: Kaathiduvaar (Tamil)
Tamil Lyrics : Bro. Mohan C Lazarus.